ਮੰਤਰੀ ਮੁੰਡੀਆਂ ਦੇ ਭਰਾ ਜੋਰਾਵਰ ਸਿੰਘ ਨੇ ਮੰਗੀਆਂ ਗਰੇਵਾਲ ਬੀਬੀਆਂ ਲਈ ਵੋਟਾਂ
ਭਾਮੀਆਂ ਕਲਾਂ/ਕੁਹਾੜਾ- 8 ਦਸੰਬਰ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਰਿੰਦਰ ਸ਼ਿੰਦਾ) ਬਲਾਕ ਸੰਮਤੀ ਜੋਨ ਭੋਲਾਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਕੌਰ ਗਰੇਵਾਲ ਦੇ ਹੱਕ ਵਿੱਚ ਪਿੰਡ ਭੋਲਾਪੁਰ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਹੋਏ ਭਾਰੀ ਇਕੱਠ ਦੇ ਚੱਲਦੇ ਵਿਰੋਧੀਆਂ ਦੇ ਖਿਮੇ ਵਿੱਚ ਹਲਚਲ ਪੈਦਾ ਹੋ ਗਈ। ਸਰਪੰਚ ਜਸਪ੍ਰੀਤ ਸਿੰਘ ਜੱਸਾ ਦੀ ਅਗਵਾਹੀ 'ਚ ਕੀਤੀ ਗਈ ਇਸ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦੇ ਭਰਾ ਚੇਅਰਮੈਨ ਜੋਰਾਵਰ ਸਿੰਘ ਨੇ ਸੰਬੋਧਨ ਕਰਦਿਆ ਆਖਿਆ ਕਿ ਬਲਾਕ ਸੰਮਤੀ ਦੀ ਉਮੀਦਵਾਰ ਹਰਪ੍ਰੀਤ ਕੌਰ ਗਰੇਵਾਲ ਅਤੇ ਸੀਨੀਅਰ ਆਗੂ ਇੰਦਰਪਾਲ ਸਿੰਘ ਗਰੇਵਾਲ ਦਾ ਪਰਿਵਾਰ ਮੁੱਢ ਤੋਂ ਹੀ ਲੋੜਬੰਦ ਪਰਿਵਾਰਾਂ ਦੀ ਮਦਦ ਕਰਨ ਅਤੇ ਸਮਾਜ ਸੇਵਾ ਦੇ ਹੋਰ ਕੰਮ ਕਰਨ ਵਿੱਚ ਅੱਗੇ ਹੈ। ਜਿਸ ਨੂੰ ਦੇਖਦੇ ਹੋਏ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਆਮ ਆਦਮੀ ਪਾਰਟੀ ਵੱਲੋਂ ਇਹਨਾਂ ਨੂੰ ਬਲਾਕ ਸੰਮਤੀ ਦੀ ਟਿਕਟ ਦੇ ਕੇ ਨਿਵਾਜਿਆ ਗਿਆ ਹੈ। ਉਨਾਂ ਕਿਹਾ ਕਿ ਮੀਟਿੰਗਾਂ ਵਿੱਚ ਇਕੱਠਾਂ ਨੂੰ ਦੇਖਦੇ ਹੋਏ ਹਰਪ੍ਰੀਤ ਕੌਰ ਗਰੇਵਾਲ ਭਾਰੀ ਲੀਡ ਨਾਲ ਜਿੱਤ ਦਰਜ ਕਰਨਗੇ। ਉਨ੍ਹਾਂ ਲੋਕਾਂ ਨੂੰ ਦੂਜੀ ਅਪੀਲ ਕਰਦਿਆਂ ਕਿਹਾ ਕਿ ਸਮਾਜਸੇਵਾ ਚੰਗਾ ਨਾਮਣਾ ਖੱਟਣ ਵਾਲਾ ਸਰਪੰਚ ਕਰਮਜੀਤ ਸਿੰਘ ਗਰੇਵਾਲ ਦਾ ਪਰਿਵਾਰ ਵੀ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਜਿੰਨ੍ਹਾ ਦੇ ਪਰਿਵਾਰ ਚੋਂ ਮੱਤੇਵਾੜਾ ਜਿਲ੍ਹਾ ਪ੍ਰੀਸ਼ਦ ਜੋਨ ਤੋਂ ਬੀਬੀ ਗਿਆਨ ਪ੍ਰੀਤ ਕੌਰ ਗਰੇਵਾਲ ਚੋਣ ਮੈਦਾਨ ਵਿੱਚ ਹਨ। ਤੁਸੀਂ ਇੱਕ ਵੋਟ ਜਿੱਥੇ ਬੀਬੀ ਹਰਪ੍ਰੀਤ ਕੌਰ ਗਰੇਵਾਲ ਨੂੰ ਪਾਉਣੀ ਹੈ ਉਥੇ ਹੀ ਦੂਜੀ ਵੋਟ ਬੀਬੀ ਗਿਆਨ ਪ੍ਰੀਤ ਕੌਰ ਗਰੇਵਾਲ ਨੂੰ ਝਾੜੂ ਦੇ ਨਿਸ਼ਾਨ ਉੱਤੇ ਮੋਹਰਾਂ ਲਗਾ ਕੇ ਪਾਉਣੀ ਹੈ। ਇਸ ਮੌਕੇ ਮਾਰਕੀਟ ਕਮੇਟੀ ਸਾਹਨੇਵਾਲ ਦੇ ਚੇਅਰਮੈਨ ਹੇਮਰਾਜ ਰਾਜੀ ਸਾਹਨੇਵਾਲ ਨੇ ਸੰਬੋਧਨ ਕਰਦੇ ਹੋਏ ਆਖਿਆ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਵਿਕਾਸ ਅਤੇ ਕੀਤੇ ਹੋਏ ਲੋਕ ਭਲਾਈ ਦੇ ਕੰਮਾਂ ਤੋਂ ਬਿਲਕੁਲ ਸੰਤੁਸ਼ਟ ਹਨ ਜਿਸ ਨੂੰ ਦੇਖਦੇ ਹੋਏ ਪੰਜਾਬ ਵਾਸੀ ਜਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਸਾਰੇ ਉਮੀਦਵਾਰਾਂ ਨੂੰ ਆਉਣ ਵਾਲੀ 14 ਤਰੀਕ ਨੂੰ ਚੋਣ ਨਿਸ਼ਾਨ ਝਾੜੂ 'ਤੇ ਮੋਹਰ ਲਾ ਕੇ ਕਾਮਯਾਬ ਕਰਨਗੇ। ਇੰਦਰਪਾਲ ਗਰੇਵਾਲ ਨੇ ਸੰਬੋਧਨ ਕਰਦੇ ਹੋਏ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਭਰਿਸ਼ਟਾਚਾਰ ਤੇ ਨੱਥ ਪਾਉਣ ਦੇ ਨਾਲ ਨਾਲ ਪੰਜਾਬ ਦੇ ਖੇਡ ਗਰਾਉਂਡਾਂ ਲਈ ਗਰਾਂਟਾਂ ਦੇ ਗੱਫੇ ਦਿੱਤੇ ਜਾ ਰਹੇ ਹਨ ਉਥੇ ਹੀ ਨੌਜਵਾਨਾਂ ਨੂੰ ਖੇਡ ਗਰਾਊਂਡਾਂ ਨਾਲ ਜੋੜਿਆ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਹੋਏ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਆਉਣ ਵਾਲੇ ਕੁਝ ਮਹੀਨਿਆਂ ਵਿੱਚ ਬੀਬੀਆਂ ਨਾਲ ਕੀਤਾ ਹੋਇਆ ਹਜਾਰ ਰੁਪਏ ਦਾ ਵਾਅਦਾ ਜੋ ਹੁਣ 1100 ਰੁਪਏ ਦੇ ਕੇ ਪੂਰਾ ਕੀਤਾ ਜਾਵੇਗਾ। ਬਲਾਕ ਸੰਮਤੀ ਉਮੀਦਵਾਰ ਹਰਪ੍ਰੀਤ ਕੌਰ ਗਰੇਵਾਲ ਨੇ ਭਾਰੀ ਬਹੁਮਤ ਨਾਲ ਸਮਰਥਨ ਦੇਣ ਲਈ ਵੋਟਰਾਂ ਅਤੇ ਸਪੋਟਰਾਂ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਵਿਰੋਧੀ ਪਾਰਟੀਆਂ ਉਨ੍ਹਾਂ ਦੇ ਪੋਸਟਰ ਤੇ ਫਲੇਕਸ ਬੋਰਡ ਪਾੜ ਕੇ ਨਿਚਲੇ ਪੱਧਰ ਦੀ ਰਾਜਨੀਤੀ ਤੇ ਉੱਤਰ ਆਈਆਂ ਹਨ ਪਰ ਆਮ ਆਦਮੀ ਪਾਰਟੀ ਦੇ ਸਮਰਥਕਾਂ ਵਿੱਚ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਪੂਰਾ ਜੋਸ਼ ਭਰਿਆ ਹੋਇਆ ਹੈ। ਇਹ ਚੋਣਾਂ ਜਿੱਤ ਕੇ ਇਹਨਾਂ ਦੀ ਕੀਤੀ ਹੋਈ ਮਿਹਨਤ ਰੰਗ ਲਿਆਵੇਗੀ। ਜਸਪ੍ਰੀਤ ਸਿੰਘ ਜੱਸਾ ਸਰਪੰਚ ਨੇ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਹਲਕਾ ਸਾਹਨੇਵਾਲ ਦੇ ਸੰਗਠਨ ਇੰਚਾਰਜ ਤਜਿੰਦਰ ਸਿੰਘ ਮਿੱਠੂ, ਬਲਾਕ ਪ੍ਰਧਾਨ ਕੁਲਦੀਪ ਐਰੀ, ਕਿਸਾਨ ਵਿੰਗ ਆਗੂ ਲਾਲੀ ਹਰਾ, ਸਰਬਜੀਤ ਸਿੰਘ ਸੈਣੀ, ਮਨਪ੍ਰੀਤ ਸਿੰਘ ਕੱਕੜ, ਮਹਿਲਾ ਆਗੂ ਦਲਜੀਤ ਕੌਰ, ਨੇਹਾ ਸਰਪੰਚ ਸ਼ੰਕਰ ਕਲੋਨੀ, ਨਿਰਮਲ ਸਿੰਘ ਪੰਚ, ਮਨਿੰਦਰ ਸਿੰਘ ਪੰਚ, ਗੁਰਮੀਤ ਸਿੰਘ, ਚਮਕੌਰ ਸਿੰਘ, ਨਰਿੰਦਰ ਸਿੰਘ, ਗੁਰਤਾਜ ਸਿੰਘ, ਸਨੀ ਪੰਚ ਤੋਂ ਇਲਾਵਾ ਇਲਾਕੇ ਦੇ ਵਿੱਚ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।




No comments
Post a Comment